ਲੁਧਿਆਣਾ ਦੇ ਏ.ਟੀਆਈ ਰੋਡ ਤੇ ਕੁਝ ਅਣਪਛਾਤੇ ਨੌਜਵਾਨਾਂ ਨੇ ਤਿੰਨ ਕਾਰ ਸਵਾਰ ਨੌਜਵਾਨਾਂ ਨੂੰ ਘੇਰ ਕੇ ਉਨ੍ਹਾ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੀ ਕਾਰ ਵੀ ਭੰਨ ਦਿੱਤੀ, ਜਖ਼ਮੀ ਨੌਜਵਾਨਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਭੇਜਿਆ ਗਿਆ ਹੈ, ਜਖ਼ਮੀ ਨੌਜਵਾਨ ਨੇ ਦੱਸਿਆ ਕਿ ਉਹ ਜਾਗਰਣ ਤੋਂ ਵਾਪਸ ਆ ਰਹੇ ਸੀ ਜਦੋ ਬਾਈਕ ਸਵਾਰ ਨੌਜਵਾਨਾਂ ਨੇ ਇਹਨਾਂ 'ਤੇ ਹਮਲਾ ਕੀਤਾ ਅੱਗੇ ਜ਼ਖਮੀ ਨੌਜਵਾਨ ਨੇ ਕਿਹਾ ਕਿ ਅਸੀਂ ਹਮਲਾ ਕਰਨ ਆਏ ਨੌਜਵਾਨਾਂ ਦੀਆਂ ਮਿੰਨਤਾਂ ਕਰਦੇ ਰਹੇ ਕਿ ਸਾਡਾ ਕਸੂਰ ਕੀ ਹੈ, ਸਾਨੂੰ ਮਾਫ ਕਰ ਦਿਓ , ਪਰ ਉਨ੍ਹਾਂ ਇੱਕ ਨਾ ਸੁਣੀ , ਇਟਾਂ ਰੋੜੇ ਮਾਰ ਮਾਰ ਸਾਡਾ ਬੁਰਾ ਹਾਲ ਕਾਰ ਦਿੱਤਾ ਤੇ ਓਹਨਾ ਨੂੰ ਗੰਦੀਆਂ ਗਾਲ੍ਹਾਂ ਤਕ ਕੱਢੀਆਂ ਗਈਆਂ, ਉਨ੍ਹਾ ਪ੍ਰਸ਼ਾਸ਼ਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।ਇਸ ਪੂਰੇ ਮਾਮਲੇ ਦੀ ਕਿਸੇ ਵਿਅਕਤੀ ਨੇ ਕੋਠੇ ਤੇ ਖੜਕੇ ਵੀਡਿਓ ਬਣਾ ਲਈ।
.
.
.
#ludhiananews #punjabnews #punjablatestnews
~PR.182~